Thursday 31 October 2019

ਮੈਡੀਕਲ ਦਵਾਈਆਂ ਬਾਰੇ ਤੁਹਾਡੇ ਲਈ ਖਾਸ ਜਾਣਕਾਰੀ ਭੁਲ ਕੇ ਵੀ ਨਾ ਕਰਿਓ ਇਹ ਕੰਮ




ਜੇਕਰ ਤੁਸੀਂ ਵੀ ਲੈਂਦੇ ਹੋ ਅੰਗਰੇਜ਼ੀ ਦਵਾਈਆਂ ਤਾਂ ਪੜੋ ਪੁਰੀ ਖਬਰ

ਅਕਸਰ ਲੋਕ ਡਾਕਟਰ ਤੋਂ ਸਲਾਹ ਲਏ ਬਿਨ੍ਹਾਂ ਦਵਾਈਆਂ ਦਾ ਸੇਵਨ ਕਰਦੇ ਹਨ। ਕਈ ਵਾਰ ਠੀਕ ਇਲਾਜ਼ ਅਤੇ ਠੀਕ ਦਵਾਈ ਲੈਣ ਦੇ ਬਾਵਜੂਦ ਉਨ੍ਹਾਂ ਨੂੰ ਆਰਾਮ ਨਹੀਂ ਮਿਲਦਾ। ਇਸ ਲਾਪਰਵਾਹੀ ਦੇ ਚਲਦੇ ਉਨ੍ਹਾਂ ਨੂੰ ਬਿਹਤਰ ਇਲਾਜ਼ ਨਹੀਂ ਮਿਲ ਪਾਉਂਦਾ। ਚੰਗੇ ਇਲਾਜ਼ ਲਈ ਨਾ ਸਿਰਫ ਦਵਾਈ ਦਾ ਠੀਕ ਹੋਣਾ ਜ਼ਰੂਰੀ ਹੈ, ਸਗੋਂ ਤੁਹਾਡਾ ਤਰੀਕਾ ਵੀ ਠੀਕ ਹੋਣਾ ਚਾਹੀਦਾ ਹੈ। ਦਵਾਈਆਂ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਹਤ ਮੰਤਰਾਲੇ  ਨੇ ਇੱਕ ਚੰਗਾ ਸੁਨੇਹਾ ਦਿੱਤਾ ਹੈ।


ਸਿਹਤ ਮੰਤਰਾਲੇ ਨੇ ਲੋਕਾਂ ਵੱਲੋਂ ਆਪ ਹੀ ਆਪਣੀ ਡਾਕਟਰੀ ਘੋਟਣ ਦੇ ਚਲਦਿਆਂ ਆਪਣੇ ਟਵੀਟਰ ਹੈਂਡਲ ‘ਤੇ ਇੱਕ ਜਾਣਕਾਰੀ ਵਾਲੀ ਪੋਸਟ ਸ਼ੇਅਰ ਕੀਤੀ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਕਿਹੜੀ ਦਵਾਈਆਂ ਖਾਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।ਆਪਣੀ ਇਸ ਪੋਸਟ ਦੇ ਜ਼ਰੀਏ ਸਿਹਤ ਮੰਤਰਾਲੇ ਨੇ ਲੋਕਾਂ ਨੂੰ ਜਾਗਰੂਕ ਰਹਿਣ ਦੀ ਅਪੀਲ ਕਰਦੇ ਹੋਏ ਲਿਖਿਆ ਹੈ ਕਿ ਜ਼ਿੰਮੇਵਾਰ ਬਣੋ ਤੇ ਬਿਨ੍ਹਾਂ ਡਾਕਟਰ ਦੀ ਸਲਾਹ ਤੋਂ ਬਿਨ੍ਹਾਂ ਲਾਲ ਲਾਈਨ ਵਾਲੀ ਦਵਾਈ ਦੇ ਪੱਤੇ ਤੋਂ ਦਵਾਈਆਂ ਨਾ ਖਾਓ। ਜਿਨ੍ਹਾਂ ਦਵਾਈਆਂ ਦੇ ਪੱਤੇ 'ਤੇ ਲਾਲ ਲਾਈਨ ਬਣੀ ਹੁੰਦੀ ਹੈ। ਉਨ੍ਹਾਂ ਨੂੰ ਡਾਕਟਰ ਦੀ ਸਲਾਹ ਤੋਂ ਬਿਨ੍ਹਾਂ ਕਦੇ ਨਹੀਂ ਖਾਣਾ ਚਾਹੀਦਾ ਕੁੱਝ ਦਵਾਈਆਂ ਜਿਵੇਂ ਕਿ ਐਂਟੀਬਾਇਓਟਿਕ ਦੇ ਪੱਤੇ 'ਤੇ ਇੱਕ ਲਾਲ ਲਾਈਨ ਹੁੰਦੀ ਹੈ। ਇਸ ਦਾ ਮਤਲੱਬ ਹੁੰਦਾ ਹੈ ਕਿ ਡਾਕਟਰ ਦੀ ਸਲਾਹ ਤੋਂ ਬਿਨ੍ਹਾਂ ਗਲਤੀ ਨਾਲ ਵੀ ਇਸ ਦਵਾਈ ਦਾ ਸੇਵਨ ਨਾ ਕਰੋ। ਡਾਕਟਰ ਜੋ ਦਵਾਈ ਦੱਸੇ ਉਸ ਨੂੰ ਸਮੇਂ ਤੇ ਲਵੋ ਤੇ ਦਵਾਈ ਦਾ ਕੋਰਸ ਵੀ ਪੂਰਾ ਕਰੋ।



ਇਸਦੇ ਨਾਲ ਹੀ ਇਹ ਵੀ ਜਾਣ ਲਵੋ ਕਿ ਜਦੋਂ ਵੀ ਤੁਸੀ ਦਵਾਈ ਖਰੀਦਣ ਮੈਡੀਕਲ ਸਟੋਰ 'ਤੇ ਜਾਂਦੇ ਹੋ ਤਾਂ ਲਾਲ ਲਾਈਨ ਵਾਲੀ ਦਵਾਈ ਦੀ ਰਸੀਦ ਜ਼ਰੂਰ ਲੈ ਲਵੋ ਕਿਉਂਕਿ ਨਿਯਮਾਂ ਮੁਤਾਬਕ ਲਾਲ ਲਾਈਨ ਵਾਲੀ ਦਵਾਈਆਂ ਨੂੰ ਮੈਡੀਕਲ ਸਟੋਰ ਵਾਲੇ ਵੀ ਬਿਨ੍ਹਾਂ ਰਸੀਦ ਦੇ ਨਹੀਂ ਵੇਚ ਸਕਦੇ।

Share this

0 Comment to "ਮੈਡੀਕਲ ਦਵਾਈਆਂ ਬਾਰੇ ਤੁਹਾਡੇ ਲਈ ਖਾਸ ਜਾਣਕਾਰੀ ਭੁਲ ਕੇ ਵੀ ਨਾ ਕਰਿਓ ਇਹ ਕੰਮ"

Post a Comment