Sunday 22 March 2020

ਪੰਜਾਬ ਵਿੱਚ ਜਨਤਾ ਕਰਫਿ਼ਊ 31 ਮਾਰਚ ਤਕ । ਇਹ ਰੱਖੋ ਸਾਵਧਾਨੀਆਂ

ਪੰਜਾਬ 'ਚ ਕਰਫਿਊ ਸ਼ੁਰੂ, 31 ਮਾਰਚ ਤੱਕ ਲਗਾ ਜਨਤਾ ਕਰਫ਼ਿਊ


 ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਜਨਤਾ ਕਰਫਿਊ ਦਾ ਐਲਾਨ ਕਰਨ ਤੋਂ ਬਾਅਦ ਪੰਜਾਬ ਸਰਕਾਰ ਦੀ ਟਰਾਂਸਪੋਰਟ ਮੰਤਰੀ ਰਜੀਆ ਸੁਲਤਾਨਾ ਨੇ ਐਲਾਨ ਕੀਤਾ ਹੈ ਕਿ ਪੰਜਾਬ ਰੋਡਵੇਜ/ ਪਨਬਸ ਤੇ ਪੀਆਰਟੀਸੀ ਦੀਆਂ ਬੱਸਾਂ ਚੋਣਵੇਂ ਰੂਟਾਂ ‘ਤੇ ਐਤਵਾਰ ਨੂੰ ਨਹੀਂ ਚਲਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ 50 ਨਿਰਧਾਰਤ ਰੂਟਾਂ ‘ਤੇ ਇਹ ਸੇਵਾਵਾਂ ਸੋਮਵਾਰ ਤੋਂ ਚਾਲੂ ਹੋਣਗੀਆਂ। ਉਨ੍ਹਾਂ ਨੇ ਅੱਗੇ ਨਿਰਦੇਸ਼ ਦਿੱਤੇ ਕਿ ਚਲਾਈਆਂ ਜਾ ਰਹੀਆਂ ਬੱਸਾਂ ਨੂੰ ਸਹੀ ਤਰ੍ਹਾਂ ਕੀਟਾਣੂ-ਮੁਕਤ ਕੀਤਾ ਜਾਵੇਗਾ ਤੇ ਇਹ ਯਕੀਨੀ ਬਣਾਇਆ ਜਾਵਗੇ ਕਿ 50% ਤੋਂ ਵੱਧ ਸੀਟਾਂ ਨਾ ਭਰੀਆਂ ਹੋਣ ਤੇ ਯਾਤਰੀਆਂ ਦਰਮਿਆਨ ਸਹੀ ਦੂਰੀ ਬਣੀ ਰਹੇ। ਬੱਸਾਂ ਓਵਰਲੋਡ ਨਾ ਹੋਣ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਵੇਗਾ।

ਕੀ ਕਰੀਏ

1. ਘਰ 'ਚ ਰਹੋ, ਬਾਹਰ ਨਾ ਜਾਓ

ਜਨਤਾ ਕਰਫਿਊ ਦੇ ਦਿਨ ਘਰ 'ਤੇ ਹੀ ਰਹੋ, ਘਰੋਂ ਬਾਹਰ ਨਾ ਜਾਓ। ਜਦੋਂ ਤਕ ਬਹੁਤ ਜ਼ਰੂਰੀ ਜਾਂ ਮਜ਼ਬੂਰੀ ਨਾ ਹੋਵੇ, ਉਦੋਂ ਤਕ ਘਰੋਂ ਬਾਹਰ ਨਾ ਨਿਕਲੋ।

2. 10 ਲੋਕਾਂ ਨੂੰ ਫੋਨ ਕਰ ਜਾਗਰੂਕ ਕਰੋ

ਇਸ ਦਿਨ ਆਪਣੇ ਕਰੀਬੀ ਘੱਟ ਤੋਂ ਘੱਟ 10 ਲੋਕਾਂ ਨੂੰ ਫੋਨ ਕਰੋ ਇਸ ਤੋਂ ਬਚਣ ਦੇ ਬਾਰੇ 'ਚ ਦੱਸੋ। ਕੋਰੋਨਾ ਵਾਇਰਸ ਤੋਂ ਬਚਣ ਲਈ ਕੀ-ਕੀ ਸਾਵਧਾਨੀ ਰੱਖਣ ਦੀ ਲੋੜ ਹੈ, ਇਸ ਬਾਰੇ ਵੀ ਦੱਸੋ।

3. ਸੰਯਮ ਵਰਤੋ

ਇਸ ਮੁਸ਼ਕਲ ਟਾਈਮ 'ਚ ਸੰਯਮ ਵਰਤੋ। ਘਬਰਾਉਣ ਦੀ ਲੋੜ ਨਹੀਂ। ਜੇ ਬਹੁਤ ਬਿਮਾਰ ਹੋ ਤਾਂ ਹਸਪਤਾਲ ਜਾਓ, ਫੋਨ ਰਾਹੀਂ ਡਾਕਟਰ ਤੋਂ ਸਲਾਹ ਨਾ ਲਓ।

4. ਆਪਣੇ ਹੱਥਾਂ ਨੂੰ ਵਾਰ-ਵਾਰ ਧੋਵੋ

'ਜਨਤਾ ਕਰਫਿਊ' ਦੌਰਾਨ ਤੇ ਉਵੇਂ ਹੀ ਹਰ ਇਕ ਘੰਟੇ 'ਚ ਆਪਣੇ ਹੱਥਾਂ ਨੂੰ ਹੈਂਡ ਵਾਸ਼ ਜਾਂ ਹੈਂਡ ਸੈਨੇਟਾਈਜ਼ਰ ਨਾਲ ਧੋਵੋ। ਘਰ ਦੇ ਹਰ ਇਕ ਮੈਂਬਰ ਨੂੰ ਵੀ ਅਜਿਹਾ ਕਰਨ ਦੀ ਸਲਾਹ ਦਿਓ।

5. ਆਈਸੋਲੇਸ਼ਨ 'ਚ ਰਹੋ

ਭਾਰਤ 'ਚ ਕੋਰੋਨਾ ਵਾਇਰਸ ਦੂਜੇ ਸਟੇਜ਼ 'ਤੇ ਹੈ। ਇਸ ਸਟੇਜ਼ 'ਚ ਇਸ ਦੇ ਪ੍ਰਭਾਵ ਦਾ ਖ਼ਤਰਾ ਜ਼ਿਆਦਾ ਨਹੀਂ ਰਹਿੰਦਾ ਹੈ, ਪਰ ਤੀਜ਼ੇ ਸਟੇਜ਼ 'ਚ ਜਾਣ ਤੋਂ ਬਾਅਦ ਇਹ ਭਿਆਨਕ ਰੂਪ ਲੈ ਸਕਦਾ ਹੈ। ਇਸ ਲਈ ਤੁਸੀਂ ਆਪਣੇ ਨੂੰ ਆਈਸੋਲੇਟ ਰੱਖੋ। ਇਸ ਨਾਲ ਤੁਸੀਂ ਤੇ ਤੁਹਾਡਾ ਪਰਿਵਾਰ ਸੁਰੱਖਿਅਤ ਰਹੇਗਾ।

ਕੀ ਨਾ ਕਰੋ

1. ਖਾਣ-ਪੀਣ ਦੀ ਚੀਜ਼ਾਂ ਨੂੰ ਇਕੱਠਾ ਨਾ ਕਰੋ

ਲੋਕ ਲਾਕ ਡਾਊਨ ਸਮਝ ਕੇ ਖਾਣ-ਪੀਣ ਦੀਆਂ ਚੀਜ਼ਾਂ ਨੂੰ ਘਰਾਂ 'ਚ ਭਰ ਰਹੇ ਹਨ। ਇਸ ਨਾਲ ਬਾਜ਼ਾਰ 'ਚ ਨਕਾਰਾਤਮਤ ਪ੍ਰਭਾਵ ਪੈ ਸਕਦਾ ਹੈ। ਦਨਤਾ ਕਰਫਿਊ ਸਿਰਫ ਵਾਇਰਸ ਪ੍ਰਭਾਵਿਤ ਦੀ ਚੈਨ ਨੂੰ ਤੋੜਨ ਦੀ ਕੋਸ਼ਿਸ਼ ਹੈ, ਜੋ ਹਵਾ 'ਚ ਕੁਝ ਘੰਟੇ ਤੇ ਜ਼ਮੀਨ 'ਤੇ ਲਗਪਗ 14 ਘੰਟੇ ਰਹਿੰਦਾ ਹੈ।

2. ਸੋਸ਼ਲ ਮੀਡੀਆ 'ਤੇ ਫੈਲੀ ਅਫਵਾਹਾਂ ਤੋਂ ਬਚੋ

ਸੋਸ਼ਲ਼ ਮੀਡੀਆ 'ਤੇ ਕਈ ਅਫਵਾਹਾਂ ਫੈਲ ਰਹੀਆਂ ਹਨ, ਜਿਸ 'ਚ ਕੋਰੋਨਾ ਵਾਇਰਸ ਦੇ ਇਲ਼ਾਜ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਦੀਆਂ ਅਫਵਾਹਾਂ 'ਚ ਨਾ ਆਓ ਕਿਉਂਕਿ ਕੋਰੋਨਾ ਵਾਇਰਸ ਦਾ ਫਿਲਹਾਲ ਕੋਈ ਵੈਕਸੀਨ ਨਹੀਂ ਹੈ।

ਟਰਾਂਸਪੋਰਟ ਮੰਤਰੀ ਰਜੀਆ ਸੁਲਤਾਨਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਜਰੂਰੀ ਨਾ ਹੋਵੇ ਤਾਂ ਯਾਤਰਾ ਕਰਨ ਤੋਂ ਬਚਿਆ ਜਾਵੇ ਤੇ ਸਿਰਫ ਐਮਰਜੈਂਸੀ ਹੋਣ ‘ਤੇ ਹੀ ਲੋਕੀ ਘਰਾਂ ਤੋਂ ਬਾਹਰ ਜਾਣ ਕਿਉਂਕਿ ਇਸ ਨਾਲ ਭਿਆਨਕ ਕੋਰੋਨਾ ਵਾਇਰਸ ਨੂੰ ਕਾਬੂ ਕਰਨ ‘ਚ ਸਹਾਇਤਾ ਮਿਲੇਗੀ। ਭਾਵੇਂ ਇਹ ਬਹੁਤ ਸਾਰੇ ਲੋਕਾਂ ਲਈ, ਖਾਸ ਕਰਕੇ ਸਮਾਜ ਦੇ ਗਰੀਬ ਵਰਗਾਂ ਲਈ ਅਸੁਵਿਧਾ ਹੋ ਸਕਦੀ ਹੈ, ਪਰ ਜਨਤਕ ਸੁਰੱਖਿਆ ਦੇ ਹਿੱਤ ਲਈ ਤੇ ਸਾਰੇ ਨਾਗਰਿਕਾਂ ਦੀ ਚੰਗੀ ਸਿਹਤ ਨੂੰ ਯਕੀਨੀ ਬਣਾਉਣ ਦੀ ਲੋੜ ਹੈ।
ਦੱਸ ਦਈਏ ਕਿ ਪੰਜਾਬ ਸਰਕਾਰ ਨੇ ਸੂਬੇ ‘ਚ ਕੋਰੋਨਾ ਵਾਇਰਸ ਦੇ ਵੱਧ ਰਹੇ ਖ਼ਤਰੇ ਦੇ ਮੱਦੇਨਜ਼ਰ ਅੱਧੀ ਰਾਤ ਤੋਂ ਸੂਬੇ ਭਰ ‘ਚ ਸਰਕਾਰੀ ਤੇ ਪ੍ਰਾਈਵੇਟ ਬੱਸ ਸੇਵਾ ਪੂਰੀ ਤਰ੍ਹਾਂ ਬੰਦ ਕਰਨ ਦਾ ਫ਼ੈਸਲਾ ਲਿਆ ਸੀ ਪਰ ਇਸ ਫ਼ੈਸਲੇ ‘ਚ ਮੰਤਰੀ ਸਮੂਹ ਦੀ ਮੀਟਿੰਗ ‘ਚ ਹੋਏ ਵਿਚਾਰ-ਵਟਾਂਦਰੇ ਤੋਂ ਬਾਅਦ ਕੁਝ ਤਬਦੀਲੀ ਕੀਤੀ ਗਈ ਸੀ। ਸੂਬੇ ਦੀ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਦਸਿਆ ਸੀ ਕਿ ਲੋਕਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਨੂੰ ਧਿਆਨ ‘ਚ ਰਖਦਿਆਂ ਹੁਣ ਬੱਸ ਸੇਵਾ ਪੂਰੀ ਤਰ੍ਹਾਂ ਬੰਦ ਕਰਨ ਦੀ ਥਾਂ ਵੱਖ-ਵੱਖ ਜ਼ਿਲ੍ਹਿਆਂ ‘ਚ ਚੋਣਵੇਂ ਕੁੱਝ ਖ਼ਾਸ ਰੂਟਾਂ ‘ਤੇ ਬੱਸਾਂ ਚਲਾਉਣ ਦੀ ਆਗਿਆ ਦਿਤੀ ਗਈ ਹੈ। ਜਨਤਾ ਕਰਫਿਊ ਕਰਕੇ ਰਾਤ 12 ਵਜੇ ਤੋਂ ਬਾਅਦ ਦੇਸ਼ ਭਰ ‘ਚ ਟ੍ਰੇਨਾਂ ਵੀ ਬੰਦ ਰਹਿਣਗੀਆਂ।

Share this

0 Comment to "ਪੰਜਾਬ ਵਿੱਚ ਜਨਤਾ ਕਰਫਿ਼ਊ 31 ਮਾਰਚ ਤਕ । ਇਹ ਰੱਖੋ ਸਾਵਧਾਨੀਆਂ "

Post a Comment