Sunday 22 March 2020

ਤਾਜਾ ਖਬਰ ਪੰਜਾਬ ਵਿੱਚ ਕਰੋਨਾ ਵਾਇਰਸ ਦੇ 6 ਨਵੇ ਮਾਮਲੇ ਆਏ ਸਾਹਮਣੇ। ਗਿਣਤੀ ਹੋਈ 21

ਕੋਰੋਨਾਵਾਇਰਸ  

ਪੰਜਾਬ ਵਿੱਚ 21 ਪੌਜ਼ੀਟਿਵ ਕੇਸ ਹਨ ਅਤੇ ਇੱਕ ਮੌਤ ਹੋਈ ਹੈ। ਚੰਡੀਗੜ੍ਹ ਵਿਚ ਵੀ 5 ਕੇਸ ਪੌਜ਼ਿਵਿਟ ਪਾਏ ਗਏ ਹਨ
ਪੂਰੇ ਦੇਸ ਵਿੱਚ ਐਤਵਾਰ ਨੂੰ ਸਵੇਰੇ 7 ਤੋਂ ਰਾਤ 9 ਵਜੇ ਤੱਕ ਜਨਤਾ ਕਰਫਿਊ। ਜ਼ਰੂਰੀ ਸੁਵਿਧਾਵਾਂ ਨੂੰ ਛੱਡ ਕੇ ਟਰੇਨਾਂ, ਬੱਸਾਂ, ਮੈਟਰੋ ਸਭ ਕੁਝ ਬੰਦ।
ਭਾਰਤ 'ਚ ਹੁਣ ਤੱਕ ਪੰਜਾਬ, ਕਰਨਾਟਕ, ਮੁੰਬਈ ਅਤੇ ਦਿੱਲੀ ਵਿੱਚ 6 ਮੌਤਾਂ ਹੋਈਆਂ ਹਨ। ਵੱਧ ਮਾਮਲੇ ਮਹਾਰਾਸ਼ਟਰ 'ਚ।
ਦੁਨੀਆਂ ਭਰ ਕੋਰੋਨਾਵਾਇਰਸ ਤੋਂ ਪੀੜਤਾਂ ਦੀ ਗਿਣਤੀ 2,75,000 ਤੋਂ ਪਾਰ ਤੇ ਮੌਤਾਂ ਦਾ ਅੰਕੜਾ 11,000 ਨੂੰ ਪਾਰ ਕਰ ਗਿਆ ਹੈ।
ਇਟਲੀ ਵਿੱਚ ਇੱਕ ਦਿਨ ਵਿੱਚ ਤਕਰੀਬਨ 800 ਮੌਤਾਂ। ਇਟਲੀ ਵਿੱਚ ਕੁੱਲ ਮੌਤਾਂ ਦਾ ਅੰਕੜਾ ਚੀਨ ਤੋਂ ਵੀ ਟੱਪਿਆ।
ਐਤਵਾਰ ਤੋਂ ਪਹਿਲਾਂ ਤੱਕ ਬਿਹਾਰ ਵਿੱਚ ਕੋਰੋਨਾਵਾਇਰਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਸੀ।

ਐਤਵਾਰ ਨੂੰ ਮਹਾਰਾਸ਼ਟਰ ਵਿੱਚ 10 ਨਵੇਂ ਮਾਮਲੇ ਸਾਹਮਣੇ ਆ ਹਨ, ਜਿਨ੍ਹਾਂ ਵਿੱਚ 6 ਮੁੰਬਈ ਤੇ ਚਾਰ ਪੁਣੇ ਦੇ ਹਨ। ਜਦਕਿ ਮੁੰਬਈ ਵਿੱਚ ਇੱਕ ਸ਼ਖ਼ਸ ਦੀ ਕੋਰੋਨਾਵਾਇਰਸ ਕਰਕੇ ਮੌਤ ਹੋ ਗਈ ਹੈ।

ਪੰਜਾਬ ਵਿੱਚ ਲੌਕਡਾਊਨ ਦੌਰਾਨ ਇਹ ਸੇਵਾਵਾਂ ਜਾਰੀ ਰਹਿਣਗੀਆਂ

ਪੰਜਾਬ 31 ਮਾਰਚ ਤੱਕ ਲੌਕਡਾਊਨ ਰਹੇਗਾ। ਪੰਜਾਬ ਦੇ ਮੁੱਖ ਮਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਇਸਦੀ ਜਾਣਕਾਰੀ ਦਿੱਤੀ ਹੈ।

ਰਾਸ਼ਨ, ਖਾਣ-ਪੀਣ ਦੀਆਂ ਵਸਤਾਂ, ਤਾਜ਼ੇ ਫਲ ਤੇ ਸਬਜ਼ੀਆਂ
ਮਿਲਕ ਪਲਾਂਟ, ਡੇਅਰੀ ਯੂਨਿਟ, ਚਾਰਾ ਬਣਾਉਣ ਵਾਲੇ ਯੂਨਿਟ
ਪੈਟਰੋਲ ਪੰਪ, CNG ਦੀਆਂ ਸੇਵਾਵਾਂ ਤੇ ਗੈਸ ਸਿਲੰਡਰ (ਘਰੇਲੂ ਤੇ ਕਮਰਸ਼ਿਅਲ)
ਸਿਹਤ ਸੇਵਾਵਾਂ, ਮੈਡੀਕਲ ਤੇ ਸਿਹਤ ਉਪਕਰਣ ਅਤੇ ਦਵਾਈਆਂ ਦੀਆਂ ਦੁਕਾਨਾਂ
ਬੈਂਕ, ATM, ਪੋਸਟ ਆਫ਼ਿਸ ਤੇ ਬੀਮਾ ਕੰਪਨੀਆਂ
ਸੰਚਾਰ ਸੇਵਾਵਾਂ ਯਕੀਨੀ ਬਣਾਈਆ ਜਾਣਗੀਆਂ
ਰਾਇਸ ਮਿਲਾਂ, ਝੋਨੇ ਤੇ ਕਣਕ ਦੀ ਢੋਆ-ਢੋਆਈ

Share this

0 Comment to "ਤਾਜਾ ਖਬਰ ਪੰਜਾਬ ਵਿੱਚ ਕਰੋਨਾ ਵਾਇਰਸ ਦੇ 6 ਨਵੇ ਮਾਮਲੇ ਆਏ ਸਾਹਮਣੇ। ਗਿਣਤੀ ਹੋਈ 21 "

Post a Comment