Monday 5 July 2021

ਗਾਇਕ ਮੱਖਣ ਭੈਣੀਵਾਲਾ ਦਾ ਗੀਤ "ਕਰਮਾਂ ਵਾਲੀ" ਦਾ ਲੋਕ ਅਰਪਿਤ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ "ਮਾਂ ਬੋਲੀ ਨੂੰ ਸਮਰਪਿਤ ਕਵੀ ਦਰਬਾਰ

 ਗਾਇਕ ਮੱਖਣ ਭੈਣੀਵਾਲਾ ਦਾ ਗੀਤ "ਕਰਮਾਂ ਵਾਲੀ" ਦਾ ਲੋਕ ਅਰਪਿਤ

ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ "ਮਾਂ ਬੋਲੀ ਨੂੰ ਸਮਰਪਿਤ ਕਵੀ ਦਰਬਾਰ


ਬਾਬਾ ਬਕਾਲਾ ਸਾਹਿਬ 5 ਜੁਲਾਈ (.ਮਨਬੀਰ.) ਪਿਛਲੇ 35 ਸਾਲਾਂ ਤੋਂ ਲਗਾਤਾਰ ਸਾਹਿਤਕ ਸਰਗਰਮੀਆਂ ਰਚਾ ਰਹੀ ਚਰਚਿੱਤ ਸਾਹਿਤਕ ਸੰਸਥਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ (ਸਬੰਧਤ ਕੇਂਦਰੀ ਪੰਜਾਬੀ ਲੇਖਕ ਸਭਾ) ਵੱਲੋਂ ਪੰਜਾਬੀ ਮਾਂ ਬੋਲੀ ਅਤੇ ਕਿਸਾਨੀ ਅੰਦੋਲਨ ਨੂੰ ਸਮਰਪਿਤ ਇਕ ਕਵੀ ਦਰਬਾਰ  ਸੰਤ ਮਾਝਾ ਸਿੰਘ ਕਰਮਜੋਤ ਸੀ: ਸੈ: ਸਕੂਲ, ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ । ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਾਰਜਕਾਰਨੀ ਮੈਂਬਰ ਅਤੇ ਬਾਬਾ ਬਕਾਲਾ ਸਭਾ ਦੇ ਮੁੱਖ ਸੰਚਾਲਕ ਸ਼ੇਲੰਿਦਰਜੀਤ ਸਿੰਘ ਰਾਜਨ, ਸਰਪ੍ਰਸਤ ਪ੍ਰਿੰਸੀਪਲ ਰਘਬੀਰ ਸਿੰਘ ਸੋਹਲ, ਮੀਤ ਪ੍ਰਧਾਨ ਮੁਖਤਾਰ ਸਿੰਘ ਗਿੱਲ, ਖਜ਼ਾਨਚੀ ਮਾ: ਮਨਜੀਤ ਸਿੰਘ ਵੱਸੀ, ਮੱਖਣ ਸਿੰਘ ਭੈਣੀਵਾਲਾ ਸਾਬਕਾ ਬੀ.ਈ.ਈ.ਓ., ਸ਼ਾਇਰ ਜਸਵੰਤ ਧਾਪ ਅੰਮ੍ਰਿਤਸਰ, ਦਵਿੰਦਰ ਸਿੰਘ ਭੋਲਾ ਸਰਪ੍ਰਸਤ ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ, ਅਵਤਾਰ ਸਿੰਘ ਗੋਇੰਦਵਾਲ ਜਨਰਲ ਸਕੱਤਰ ਸ਼੍ਰੋਮਣੀ ਸਾਹਿਤ ਸਭਾ ਜੰਡਿਆਲਾ ਗੁਰੂ ਅਤੇ ਸੁਖਵੰਤ ਕੌਰ ਵੱਸੀ ਪ੍ਰਧਾਨ ਮਹਿਲਾ ਵਿੰਗ ਸ਼ੁਸ਼ੋਭਿਤ ਹੋਏ ।ਮੰਚ ਸੰਚਾਲਨ ਕਰ ਰਹੇ ਸਭਾ ਦੇ ਮੁੱਖ ਸੰਚਾਲਕ ਸ਼ੇਲੰਿਦਰਜੀਤ ਸਿੰਘ ਰਾਜਨ ਨੇ ਸਮੁੱਚੇ ਸਮਾਗਮ ਨੂੰ ਤਰਤੀਬ ਦਿੱਤੀ । ਇਸ ਮੌਕੇ ਨਾਮਵਰ ਗਾਇਕ ਅਤੇ ਗੀਤਕਾਰ ਮੱਖਣ ਭੈਣੀਵਾਲਾ ਦਾ ਸਭਿਆਚਾਰਕ ਗੀਤ "ਕਰਮਾਂ ਵਾਲੀ" ਦਾ ਪੋਸਟਰ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਿਤ ਕੀਤਾ ਗਿਆ । ਇਸ ਮੌਕੇ ਗਾਇਕ ਅੰਗਰੇਜ ਨੰਗਲੀ, ਜਗਦੀਸ਼ ਸਹੋਤਾ, ਲਖਵਿੰਦਰ ਕੋਟੀਆ, ਗੁਰਮੇਜ ਸਹੋਤਾ ਨੇ ਗਾਇਕੀ ਦੇ ਜੌਹਰ ਦਿਖਾਏ । ਉਪਰੰਤ  ਹੋਏ ਕਵੀ ਦਰਬਾਰ ਵਿੱਚ ਰਣਜੀਤ ਸਿੰਘ ਬਾਬਲ, ਜਸਵੰਤ ਧਾਪ, ਜਗਦੀਸ਼ ਸਿੰਘ ਬਮਰਾਹ, ਮਾ: ਮਨਜੀਤ ਸਿੰਘ ਵੱਸੀ, ਬਲਬੀਰ ਸਿੰਘ ਬੋਲੇਵਾਲ, ਮਾ: ਮਨਜੀਤ ਸਿੰਘ ਕੰਬੋ, ਸੁਖਵੰਤ ਕੌਰ ਵੱਸੀ, ਰਾਜਵਿੰਦਰ ਕੌਰ ਰਾਜ, ਗੁਰਮੀਤ ਕੌਰ ਬੱਲ, ਹਰਮੇਸ਼ ਕੌਰ ਜੋਧੇ, ਬਲਵਿੰਦਰ ਸਿੰਘ ਅਠੌਲਾ, ਧਰਮਿੰਦਰ ਭੈਣੀਵਾਲਾ, ਸਕੱਤਰ ਸਿੰਘ ਪੁਰੇਵਾਲ, ਸਰਬਜੀਤ ਸਿੰਘ ਪੱਡਾ, ਸੰਨਪ੍ਰੀਤ ਸਿੰਘ, ਜਰਨੈਲ ਸਿੰਘ, ਅਵਤਾਰ ਸਿੰਘ ਗੋਇੰਦਵਾਲ ਨੇ ਪੰਜਾਬੀ ਮਾਂ ਬੋਲੀ ਅਤੇ ਕਿਸਾਨੀ ਅੰਦੋਲਨ ਨੂੰ ਸਮਰਪਿਤ ਕਾਵਿ ਕਿਰਤਾਂ ਪੇਸ਼ ਕੀਤੀਆਂ । 

ਫਾਈਲ-4----------01.

ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ "ਕਰਵਾਏ ਗਏ ਸਮਾਗਮ ਮੌਕੇ ਗਾਇਕ ਅਤੇ ਗੀਤਕਾਰ ਮੱਖਣ ਭੈਣੀਵਾਲਾ ਦਾ ਸਭਿਆਚਾਰਕ ਗੀਤ "ਕਰਮਾਂ ਵਾਲੀ" ਦਾ ਪੋਸਟਰ ਲੋਕ ਅਰਪਿਤ ਕਰਦਿਆਂ ਸ਼ੇਲੰਿਦਰਜੀਤ ਸਿੰਘ ਰਾਜਨ, ਪ੍ਰਿੰਸੀਪਲ ਰਘਬੀਰ ਸਿੰਘ ਸੋਹਲ, ਮੁਖਤਾਰ ਸਿੰਘ ਗਿੱਲ,ਮਨਜੀਤ ਸਿੰਘ ਵੱਸੀ, ਜਸਵੰਤ ਧਾਪ, ਦਵਿੰਦਰ ਸਿੰਘ ਭੋਲਾ, ਅਵਤਾਰ ਸਿੰਘ ਅਤੇ ਹੋਰ ।          ਤਸਵੀਰ :

Share this

0 Comment to " ਗਾਇਕ ਮੱਖਣ ਭੈਣੀਵਾਲਾ ਦਾ ਗੀਤ "ਕਰਮਾਂ ਵਾਲੀ" ਦਾ ਲੋਕ ਅਰਪਿਤ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ "ਮਾਂ ਬੋਲੀ ਨੂੰ ਸਮਰਪਿਤ ਕਵੀ ਦਰਬਾਰ"

Post a Comment