Wednesday 14 July 2021

ਜਾਮੁਣ ਖਾਣ ਨਾਲ ਐਂਵੇ ਹੋਣ ਗੇ ਫਾਇਦੇ

 ਭੁੱਖ


ਵਧਾਏ

ਜਿਹੜੇ ਲੋਕਾਂ ਨੂੰ ਭੁੱਖ ਘੱਟ ਲਗੱਦੀ ਹੈ, ਉਨ੍ਹਾਂ ਲਈ ਜਾਮੁਨ ਕਾਫ਼ੀ ਲਾਹੇਵੰਦ ਹੈ। ਇਹ ਫ਼ਲ ਭੁੱਖ ਵਧਾਉਣ 'ਚ ਕਾਫ਼ੀ ਮਦਦ ਕਰਦਾ ਹੈ। ਜਾਮੁਨ ਦਾ ਸਿਰਕਾ ਬਣਾ ਕੇ ਪੀਣ ਨਾਲ ਭੁੱਖ ਵੱਧਦੀ ਹੈ।

ਦਸਤ ਤੋਂ ਰਾਹਤ 
ਜਾਮੁਨ ਦਸਤ ਦੇ ਮਰੀਜ਼ਾਂ ਲਈ ਬਹੁਤ ਲਾਭਦਾਇਕ ਸਾਬਤ ਹੁੰਦਾ ਹੈ। ਦਸਤ ਲੱਗਣ 'ਤੇ ਜਾਮੁਨ ਨੂੰ ਲੂਣ ਲਗਾ ਕੇ ਖਾਣ ਨਾਲ ਦਸਤ ਤੋਂ ਜਲਦੀ ਰਾਹਤ ਮਿਲਦੀ ਹੈ।


ਦੰਦਾਂ ਲਈ ਫ਼ਾਇਦੇਮੰਦ
ਜਾਮੁਨ ਦਾ ਫ਼ਲ ਦੰਦਾਂ ਲਈ ਬੇਹੱਦ ਫ਼ਾਇਦੇਮੰਦ ਹੁੰਦਾ ਹੈ। ਜਾਮੁਨ ਦੀਆਂ ਗਿਟਕਾਂ ਨੂੰ ਪੀਸ ਕੇ ਪਾਊਡਰ ਬਣਾ ਲਓ। ਜਾਮੁਨ ਦੇ ਪਾਊਡਰ ਨਾਲ ਰੋਜ਼ਾਨਾ ਬਰੱਸ਼ ਕਰਨ ਨਾਲ ਮਸੂੜਿਆਂ ਸੰਬੰਧੀ ਸਮੱਸਿਆਵਾਂ ਦੂਰ ਹੁੰਦੀਆਂ ਹਨ।

ਪੱਥਰੀ ਦੀ ਸਮੱਸਿਆ ਲਈ ਲਾਹੇਵੰਦ
ਅੱਜਕਲ ਪੱਥਰੀ ਦੀ ਸਮੱਸਿਆ ਹੋਣਾ ਆਮ ਗੱਲ ਹੋ ਗਈ ਹੈ। ਜਾਮੁਨ ਦੀਆਂ ਗਿਟਕਾਂ ਨੂੰ ਪੀਸ ਕੇ ਪਾਊਡਰ ਬਣਾ ਲਓ। ਪਾਣੀ ਜਾਂ ਦਹੀਂ 'ਚ ਇਸ ਪਾਊਡਰ ਨੂੰ ਮਿਲਾ ਕੇ ਖਾਣ ਨਾਲ ਪੱਥਰੀ ਦੀ ਸਮੱਸਿਆ ਦੂਰ ਹੁੰਦੀ ਹੈ। ਪੱਥਰੀ ਦੇ ਰੋਗੀਆਂ ਨੂੰ ਦਵਾਈਆਂ ਦੀ ਵਰਤੋਂ ਕਰਨ ਦੀ ਬਜਾਏ ਜਾਮੁਨ ਖਾਣੇ ਚਾਹੀਦੇ ਹਨ

ਸ਼ੂਗਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ 
ਜਾਮੁਨ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਜਾਮੁਨ ਦੀਆਂ ਗਿਟਕਾਂ ਨੂੰ ਪੀਸ ਕੇ ਪਾਊਡਰ ਬਣਾ ਲਓ ਅਤੇ ਸ਼ੂਗਰ ਦੇ ਮਰੀਜ਼ ਇਸ ਦੇ ਪਾਊਡਰ ਦੀ ਵਰਤੋਂ ਰੋਜ਼ਾਨਾ ਕਰੋ। ਰੋਜ਼ਾਨਾ ਸਵੇਰੇ ਖਾਲੀ ਢਿੱਡ ਕੋਸੇ ਪਾਣੀ ਨਾਲ 1 ਚਮਚਾ ਪਾਊਡਰ ਦੀ ਵਰਤੋਂ ਕਰਨ ਨਾਲ ਸ਼ੂਗਰ ਦੇ ਰੋਗੀ ਦੀ ਸ਼ੂਗਰ ਕੰਟਰੋਲ 'ਚ ਰਹੇਗੀ। 

ਖ਼ੂਨ ਦੀ ਘਾਟ ਕਰੇ ਦੂਰ
ਜਿਨ੍ਹਾਂ ਲੋਕਾਂ 'ਚ ਖ਼ੂਨ ਦੀ ਘਾਟ ਹੁੰਦੀ ਹੈ, ਉਨ੍ਹਾਂ ਨੂੰ ਜਾਮੁਨ ਹਰ ਰੋਜ਼ ਖਾਣੇ ਚਾਹੀਦੇ ਹਨ ਕਿਉਂਕਿ ਇਹ ਜਾਮੁਨ ਖ਼ੂਨ ਵਧਾਉਣ 'ਚ ਕਾਫ਼ੀ ਸਹਾਇਕ ਹੁੰਦੇ ਹਨ। ਜਾਮੁਨ 'ਚ ਮੌਜੂਦ ਕੈਲਸ਼ੀਅਮ, ਆਇਰਨ ਅਤੇ ਪੋਟਾਸ਼ੀਅਮ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਂਦੇ ਹਨ। ਇਸ ਨੂੰ ਖਾਣ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ।


ਬੱਚਿਆਂ ਲਈ ਫ਼ਾਇਦੇਮੰਦ 
ਛੋਟਿਆਂ ਬੱਚਿਆਂ 'ਚ ਅਕਸਰ ਦੇਖਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਬਿਸਤਰਾ ਗਿੱਲਾ ਕਰਨ ਦੀ ਆਦਤ ਹੁੰਦੀ ਹੈ। ਇਸ ਆਦਤ ਨੂੰ ਛੁਡਵਾਉਣ ਲਈ ਤੁਸੀਂ ਆਪਣੇ ਬੱਚਿਆਂ ਨੂੰ ਦਿਨ 'ਚ ਦੋ ਵਾਰੀ ਜਾਮੁਨ ਦੀਆਂ ਗੁਠਲੀਆਂ ਦਾ ਪਾਊਡਰ ਅੱਧੇ ਚਮਚ ਪਾਣੀ ਨਾਲ ਦੇ ਸਕਦੇ ਹੋ।

ਕੈਂਸਰ ਦੇ ਖ਼ਤਰੇ ਤੋਂ ਬਚਾਏ
ਜਾਮੁਨ 'ਚ ਪਾਲੀਫੇਨਾਲਸ ਵਰਗੇ ਤੱਤ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ, ਜੋ ਕੈਂਸਰ ਅਤੇ ਦਿਲ ਦੀਆਂ ਬੀਮਾਰੀਆਂ ਨੂੰ ਰੋਕਣ 'ਚ ਮਦਦ ਕਰਦੇ ਹਨ।

Share this

0 Comment to "ਜਾਮੁਣ ਖਾਣ ਨਾਲ ਐਂਵੇ ਹੋਣ ਗੇ ਫਾਇਦੇ"

Post a Comment