Wednesday 20 November 2019

ਮੇਵਾ ਗੁੜ ਦੀ ਪੰਜੀਰੀ ਖਾਓ ਤੇ ਸਿਹਤਮੰਦ ਰਹੋ👌😋

ਮੇਵਾ ਗੁੜ ਦੀ ਪੰਜੀਰੀ



ਸਮੱਗਰੀ-ਬਦਾਮ 20 ਗਰਾਮ, ਗੋਂਦ 20 ਗਰਾਮ, ਕਾਜੂ 20 ਗਰਾਮ, ਕਿਸ਼ਮਿਸ਼ 1 ਚਮਚ, ਮਖਾਣਾ-30 ਗਰਾਮ, ਕੱਦੂਕਸ ਕੀਤਾ ਸੁੱਕਾ ਨਾਰੀਅਲ 20 ਗਰਾਮ, ਪਿਸਤਾ ਇੱਕ ਚਮਚ, ਅਜਵਾਇਣ ਅੱਧਾ ਚਮਚ, ਇਲਾਇਚੀ ਪਾਊਡਰ ਅੱਧਾ ਚਮਚ, ਘਿਓ 150 ਗਰਾਮ, ਗੁੜ ਦਾ ਬੂਰਾ 1/4 ਕਪ, ਸੌਂਫ ਪਾਊਡਰ ਇੱਕ ਚਮਚ।
ਵਿਧੀ-ਇੱਕ ਨਾਨ ਸਟਿਕ ਕੜਾਹੀ ਵਿੱਚ ਘਿਓ ਗਰਮ ਕਰ ਕੇ ਉਸ ਵਿੱਚ ਗੋਂਦ ਭੁੰਨ ਕੇ ਕੱਢ ਲਓ। ਬਚੇ ਹੋਏ ਘਿਓ ਵਿੱਚ ਬਦਾਮ, ਕਾਜੂ ਅਤੇ ਪਿਸਤੇ ਨੂੰ ਹਲਕਾ ਭੁੰਨ ਕੇ ਕੱਢ ਲਓ। ਕੜਾਹੀ ਵਿੱਚ ਮਖਾਣੇ ਪਾ ਕੇ ਕੁਰਕੁਰੇ ਹੋਣ ਤੱਕ ਘੱਟ ਗੈਸ 'ਤੇ ਭੁੰਨੋ। ਠੰਢਾ ਕਰ ਕੇ ਮਖਾਣੇ ਅਤੇ ਗੋਂਦ ਨੂੰ ਮੋਟਾ-ਮੋਟਾ ਕੱਟ ਲਵੋ। ਕਾਜੂ, ਬਾਦਾਮ ਅਤੇ ਪਿਸਤਾ ਨੂੰ ਬਰੀਕ ਕੱਟ ਲਵੋ। ਸੌਂਫ ਅਤੇ ਅਜਵਾਇਣ ਵੀ ਸੁੱਕੀ ਭੁੰਨ ਲਵੋ। ਸਾਰੀਆਂ ਚੀਜ਼ਾਂ ਨੂੰ ਇੱਕ ਡੋਂਗੇ ਵਿੱਚ ਪਾ ਕੇ ਮਿਲਾ। ਉਸ ਵਿੱਚ ਗੁੜ ਦਾ ਬੂਰਾ ਪਾ ਕੇ ਮਿਲਾਓ। ਸਰਦੀਆਂ ਵਿੱਚ ਇਹ ਪੰਜੀਰੀ ਖਾਓ। ਸਿਹਤ ਦਰੁਸਤ ਰਹੇਗੀ।

Share this

0 Comment to "ਮੇਵਾ ਗੁੜ ਦੀ ਪੰਜੀਰੀ ਖਾਓ ਤੇ ਸਿਹਤਮੰਦ ਰਹੋ👌😋"

Post a Comment