Wednesday 29 January 2020

ਡਰਾਈਵਿੰਗ ਲਾਇਸੈਂਸ ਸਬੰਧੀ ਪੂਰੇ ਦੇਸ਼ 'ਚ ਨਿਯਮ ਬਦਲੇ ਗਏ ਹਨ

ਕੇਂਦਰ ਸਰਕਾਰ ਨੇ ਦੇਸ਼ ਭਰ ਦੇ ਲਾਇੰਸੈਂਸ ਤੇ ਰਜਿਸਟ੍ਰੇਸ਼ਨ ਕਾਰਡ ‘ਚ ਇਕਰੂਪਤਾ ਲਿਆਉਣ ਲਈ ਮਾਰਚ 2019 ‘ਚ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਮੱਧ ਪ੍ਰਦੇਸ਼ ‘ਚ ਵੀ ਇਸ ਦਿਸ਼ਾ ‘ਚ ਕਾਫੀ ਸਮੇਂ ਤੋਂ ਕੰਮ ਚੱਲ ਰਿਹਾ ਸੀ। ਪਹਿਲਾਂ 15 ਜਨਵਰੀ ਤੋਂ ਨਵੇਂ ਕਾਰਡ ਜਾਰੀ ਕਰਨ ਦੀ ਯੋਜਨਾ ਸੀ, ਇਸ ਲਈ ਸ਼ਾਨਦਾਰ ਸਮਾਗਮ ਕੀਤਾ ਗਿਆ। ਪਰ ਸਮੇਂ ‘ਤੇ ਪੂਰਾ ਨਹੀਂ ਹੋ ਸਕਿਆ ਇਸ ਲਈ ਹੁਣ ਇਕ ਫਰਵਰੀ ਤੋਂ ਨਵੇਂ ਲਾਇੰਸੈਂਸ ਕਾਰਡ ਜਾਰੀ ਕੀਤੇ ਜਾਣਗੇ।

ਇਸ ਕਾਰਡ ‘ਚ ਪਹਿਲੀ ਵਾਰ ਆਗਰਨ ਡੋਨਰ ਤੋਂ ਲੈ ਕੇ ਬਲਡ ਗੁਰਪ ਤਕ ਦੀ ਜਾਣਕਾਰੀ ਹੋਵੇਗੀ। ਜਿਸ ਨਾਲ ਜੇ ਕੋਈ ਸੜਕ ਹਾਦਸਾ ਹੁੰਦਾ ਹੈ ਤਾਂ ਲਾਇੰਸੈਂਸ ਦੀ ਮਦਦ ਨਾਲ ਡਾਕਟਰ ਤੇ ਪੁਲਿਸ ਤੁਹਾਡੀ ਪੂਰੀ ਡਿਟੇਲ ਹਾਸਲ ਕਰ ਸਕਣ। ਜੇ ਕਦੇ ਲਾਇੰਸੈਂਸਧਾਰਕ ਹਾਦਸੇ ਦਾ ਸ਼ਿਕਾਰ ਹੁੰਦਾ ਹੈ ਤਾਂ ਅਜਿਹੀ ਸਥਿਤੀ ‘ਚ ਪੁਲਿਸ ਜਾਂ ਡਾਕਟਰ ਇਸ ਕਿਊਆਰ ਕੋਡ ਨੂੰ ਸਕੈਨ ਕਰ ਕੇ ਪੂਰੀ ਜਾਣਕਾਰੀ ਹਾਸਲ ਕਰ ਸਕਦੇ ਹਨ।

ਇਸ ਨਾਲ ਹਾਦਸਾ ਵਾਲੇ ਸਥਾਨ ‘ਤੇ ਜਲਦ ਬਲਡ ਜਾਂ ਹੋਰ ਸੁਵਿਧਾ ਮੁਹਈਆ ਕਰਵਾਈ ਜਾ ਸਕੇਗੀ। ਇਸ ‘ਚ ਇਹ ਵੀ ਅੰਕਿਤ ਹੋਵੇਗਾ ਕਿ ਲਾਇੰਸੈਂਸ ਪਹਿਲੀ ਵਾਰ ਕਦੋਂ ਜਾਰੀ ਹੋਇਆ, ਐੱਲਐੱਮਵੀ, ਹੈਵੀ ਲਾਇੰਸੈਂਸ ਕਦੋਂ ਦਿੱਤਾ ਗਿਆ। ਲਾਇੰਸੈਂਸ ਜਾਰੀ ਕਰਨ ਦੀ ਤਾਰੀਕ ਤੋਂ ਲੈ ਕੇ ਵਾਹਨ ਦਾ ਪ੍ਰਕਾਰ, ਬੈਜ ਨੰਬਰ ਵੀ ਲਿਖਿਆ ਹੋਵੇਗਾ। ਕਾਰਡ ਦੇ ਪਿਛਲੇ ਲਾਇੰਸੈਂਸ ਦਾ ਸਮਾਂ, ਐਂਮਰਜੈਂਸੀ ਨੰਬਰ ਲਈ ਵੀ ਥਾਂ ਦਿੱਤੀ ਜਾਵੇਗੀ।
ਰਜਿਸਟ੍ਰੇਸ਼ਨ ਕਾਰਡ ਵੀ ਪੂਰੇ ਦੇਸ਼ ‘ਚ ਇਸ ਸਮਾਨ ਹੋਵੇਗਾ। ਨਵੇਂ ਕਾਰਡ ‘ਚ ਵਾਹਨ ਤੋਂ ਸਬੰਧਿਤ ਪੂਰੀ ਜਾਣਕਾਰੀ ਹੋਵੇਗੀ। ਇਸ ‘ਚ ਇੰਜਣ, ਚੇਚਿਸ ਨੰਬਰ ਨਾਲ ਹੀ ਟ੍ਰੈਕਿੰਗ ਨੰਬਰ ਵੀ ਹੋਵੇਗਾ। ਇਸ ਚ ਕਿਊਆਰ ਕੋਡ ਦਿੱਤਾ ਜਾਵੇਗਾ। ਦਸ ਦਈਏ ਕਿ ਇਕ ਅਕਤੂਬਰ ਤੋਂ ਦੇਸ਼ ਵਿਚ ਕੁੱਝ ਨਵੇਂ ਨਿਯਮ ਲਾਗੂ ਕੀਤੇ ਸਨ। ਇਸ ਵਿਚ ਬੈਂਕਿੰਗ, ਟ੍ਰਾਂਸਪੋਰਟ ਤੇ ਜੀਐਸਟੀ ਨੂੰ ਲੈ ਕੇ ਬੈਂਕ ਤੇ ਸਰਕਾਰ ਨੇ ਪੁਰਾਣੇ ਨਿਯਮਾਂ ‘ਚ ਬਦਲਾਅ ਕੀਤੇ ਗਏ ਹਨ।
ਡਰਾਈਵਿੰਗ ਲਾਇਸੈਂਸ ਸਬੰਧੀ ਪੂਰੇ ਦੇਸ਼ 'ਚ ਨਿਯਮ ਬਦਲੇ ਗਏ ਹਨ। ਨਵੇਂ ਨਿਯਮਾਂ ਦੇ ਤਹਿਤ ਹੁਣ ਡਰਾਈਵਿੰਗ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਦਾ ਰੰਗ ਇਕੋ ਜਿਹਾ ਕੀਤਾ ਗਿਆ ਸੀ।

Share this

0 Comment to "ਡਰਾਈਵਿੰਗ ਲਾਇਸੈਂਸ ਸਬੰਧੀ ਪੂਰੇ ਦੇਸ਼ 'ਚ ਨਿਯਮ ਬਦਲੇ ਗਏ ਹਨ"

Post a Comment