Saturday 22 February 2020

ਲਾਪਤਾ ਹੋਏ ਜਹਾਜ਼ ਐੱਮ.ਐੱਚ. 370 ਨੂੰ ਲੈ ਕੇ ਇਕ ਵੱਡਾ ਦਾਅਵਾ

ਲਾਪਤਾ ਹੋਏ ਜਹਾਜ਼ ਐੱਮ.ਐੱਚ. 370 ਨੂੰ ਲੈ ਕੇ ਇਕ ਵੱਡਾ ਦਾਅਵਾ 


ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਏਬੌਟ ਨੇ ਮਲੇਸ਼ੀਆ ਦੇ ਸਾਲ 2014 ਵਿਚ ਲਾਪਤਾ ਹੋਏ ਜਹਾਜ਼ ਐੱਮ.ਐੱਚ. 370 ਨੂੰ ਲੈ ਕੇ ਇਕ ਵੱਡਾ ਦਾਅਵਾ ਕੀਤਾ ਹੈ। ਸਾਬਕਾ ਪੀ.ਐੱਮ. ਟੋਨੀ ਏਬੌਟ ਮੁਤਾਬਕ ਮਲੇਸ਼ੀਆ ਦੇ ਸੀਨੀਅਰ ਅਧਿਕਾਰੀਆਂ ਦਾ ਮੰਨਣਾ ਹੈ ਕਿ ਉਕਤ ਜਹਾਜ਼ ਨੂੰ ਉਸ ਦੇ ਪਾਇਲਟ ਨੇ ਜਾਣਬੁੱਝ ਕੇ ਗਾਇਬ ਕੀਤਾ। ਉਹਨਾਂ ਨੇ ਕਿਹਾ ਕਿ ਪਾਇਲਟ ਆ ਤ ਮ ਘਾਤੀ ਸੀ, ਜਿਸ ਨੇ ਫਲਾਈਟ ਵਿਚ ਸਵਾਰ ਸਾਰੇ ਲੋਕਾਂ ਦੀ ਜਾ ਨ ਲੈ ਲਈ। ਗੌਰਤਲਬ ਹੈ ਕਿ ਮਲੇਸ਼ੀਆ ਦੀ ਇਕ ਏਅਰਲਾਈਨ ਐੱਮ.ਐੱਚ. 370, 8 ਮਾਰਚ 2014 ਨੂੰ ਕੁਆਲਾਲੰਪੁਰ ਤੋਂ ਬੀਜਿੰਗ ਜਾਂਦੇ ਸਮੇਂ ਉਡਾਣ ਭਰਨ ਦੇ ਬਾਅਦ ਲਾਪਤਾ ਹੋ ਗਈ। ਇਸ ਜਹਾਜ਼ ਵਿਚ 239 ਯਾਤਰੀ ਸਵਾਰ ਸਨ, ਜਿਹਨਾਂ ਵਿਚ ਜ਼ਿਆਦਾਤਰ ਚੀਨੀ ਸਨ ਜੋ ਰਾਜਧਾਨੀ ਕੁਆਲਾਲੰਪੁਰ ਜਾ ਰਹੇ ਸਨ।

Share this

0 Comment to "ਲਾਪਤਾ ਹੋਏ ਜਹਾਜ਼ ਐੱਮ.ਐੱਚ. 370 ਨੂੰ ਲੈ ਕੇ ਇਕ ਵੱਡਾ ਦਾਅਵਾ "

Post a Comment