Wednesday 3 June 2020

ਗਰਭਵਤੀ ਹਥਣੀ ਨਾਲ ਕੀਤੀ ਦਰਿੰਦਗੀ ਦੀ ਹੱਦ ਪਾਰ। ਹੋਇਆ ਕੇਸ ਦਰਜ।

ਕੇਰਲ ਦੇ ਮਲੱਪੁਰਮ ਇਲਾਕੇ ਵਿੱਚ ਕੁੱਝ ਵਹਿਸ਼ੀ ਲੋਕਾਂ ਨੇ ਰਲ ਕੇ ਇੱਕ ਗਰਭਵਤੀ ਹਥਣੀ ਨੂੰ ਵਿਸਫੋਟਕ ਭਰਿਆ ਅਨਾਨਾਸ ਖਵਾ ਕੇ ਮਰਨ ਲਈ ਛੱਡ ਦਿੱਤਾ।
 ਇਸ ਮਾਸੂਮ ਜਾਨਵਰ ਦੇ ਜਬਾੜੇ ਬੁਰੀ ਤਰਾਂ ਨਾਲ ਫੱਟ ਗਏ ਅਤੇ ਦੰਦ ਟੁੱਟ ਗਏ।

 ਉਸ ਦਾ ਕਸੂਰ ਸਿਰਫ਼ ਐਨਾ ਸੀ ਕਿ ਖਾਣਾ ਲੱਭਣ ਉਹ ਸ਼ਹਿਰ ਵੱਲ ਆ ਗਈ ਸੀ।



ਉੱਤਰੀ ਕੇਰਲ ਦੇ ਮਲੱਪੁਰਮ ਵਿਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਅਤੇ ਬੇਹੱਦ ਹੀ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇੱਥੇ ਕੁੱਝ ਲੋਕਾਂ ਨੇ ਮਿਲ ਕੇ ਇੱਕ ਗਰਭਵਤੀ ਹਥਣੀ ਨੂੰ ਵਿਸਫੋਟਕ ਭਰਿਆ ਅਨਾਨਾਸ ਖਵਾ ਦਿੱਤਾ। ਜਿਸ ਦੇ ਨਾਲ ਉਸ ਦੀ ਅਜਿਹੀ ਹਾਲਤ ਹੋ ਗਈ ਕਿ ਉਹ ਦਰਦ ਕਰ ਕੇ ਨਦੀ ਵਿੱਚ ਜਾ ਖੜੀ ਹੋਈ। ਇਹ ਮਾਮਲਾ ਵੀਰਵਾਰ ਦਾ ਹੈ। ਇਸ ਵਿੱਚ ਬੁਰੀ ਤਰਾਂ ਨਾਲ ਜ਼ਖ਼ਮੀ ਹਥਣੀ ਦੀ ਗੁਜ਼ਰੇ ਸ਼ਨੀਵਾਰ ਨੂੰ ਮੌਤ ਹੋ ਗਈ। ਇਹ ਮਾਸੂਮ ਜਾਨਵਰ ਬਹੁਤ ਛੇਤੀ ਹੀ ਇਨਸਾਨਾਂ ਉੱਤੇ ਭਰੋਸਾ ਕਰ ਲੈਂਦੇ ਹਨ। ਅਜਿਹੇ ਵਿੱਚ ਇਨਸਾਨ ਉਨ੍ਹਾਂ ਦੇ ਨਾਲ ਕੀ ਕਰਦੇ ਹਨ। ਇਸ ਘਟਨਾ ਨੇ ਜਾਨਵਰਾਂ ਦੀ ਸੁਰੱਖਿਆ ਉੱਤੇ ਵੀ ਪ੍ਰਸ਼ਨਚਿੰਨ ਲਾ ਦਿੱਤਾ ਹੈ।






ਖਾਣੇ ਦੀ ਤਲਾਸ਼ ਵਿੱਚ ਆਈ ਸੀ ਸ਼ਹਿਰ ਵੱਲ


ਇਹ ਹਥਣੀ ਖਾਣੇ ਦੀ ਤਲਾਸ਼ ਵਿੱਚ ਭਟਕਦੇ ਹੋਏ 25 ਮਈ ਨੂੰ ਜੰਗਲ ਤੋਂ ਪਿੰਡ ਕੋਲ ਵਿੱਚ ਆ ਗਈ ਸੀ। ਗਰਭਵਤੀ ਹੋਣ ਕਰ ਕੇ ਉਸ ਨੂੰ ਆਪਣੇ ਬੱਚੇ ਲਈ ਖਾਣੇ ਦੀ ਜ਼ਰੂਰਤ ਸੀ। ਉਸੀ ਸਮੇਂ ਕੁੱਝ ਲੋਕਾਂ ਨੇ ਉਸ ਨੂੰ ਅਨਾਨਾਸ ਖਿਲਾ ਦਿੱਤਾ। ਖਾਂਦੇ ਹੀ ਉਸ ਦੇ ਮੂੰਹ ਵਿੱਚ ਵਿਸਫੋਟ ਹੋ ਗਿਆ। ਜਿਸ ਕਾਰਨ ਉਸ ਦਾ ਜਬਾੜਾ ਬੁਰੀ ਤਰਾਂ ਨਾਲ ਜ਼ਖਮੀ ਹੋ ਗਿਆ ਅਤੇ ਉਸ ਦੇ ਦੰਦ ਵੀ ਟੁੱਟ ਗਏ। ਦਰਦ ਨਾਲ ਤੜਫ਼ ਰਹੀ ਹਥਣੀ ਨੂੰ ਜਦੋਂ ਕੁੱਝ ਸਮਝ ਨਹੀਂ ਆਇਆ ਤਾਂ ਉਹ ਵੇਲਿਆਰ ਨਦੀ ਵਿੱਚ ਜਾ ਖੜੀ ਹੋਈ। ਆਪਣੇ ਦਰਦ ਨੂੰ ਘੱਟ ਕਰਨ ਲਈ ਉਹ ਪੂਰੇ ਸਮਾਂ ਬੱਸ ਵਾਰ-ਵਾਰ ਪਾਣੀ ਪੀਂਦੀ ਰਹੀ।


ਤਿੰਨ ਦਿਨ ਖੜੀ ਰਹੀ ਨਦੀ ਵਿੱਚ


ਹਥਣੀ ਦਰਦ ਵਿੱਚ ਤਿੰਨ ਦਿਨ ਤੱਕ ਨਦੀ ਵਿੱਚ ਸੁੰਢ ਪਾ ਕੇ ਖੜੀ ਰਹੀ। ਅਖੀਰ ਉਹ ਜ਼ਿੰਦਗੀ ਦੀ ਜੰਗ ਹਾਰ ਗਈ ਅਤੇ ਉਸ ਦੀ ਮੌਤ ਹੋ ਗਈ। ਜੰਗਲ ਵਿਭਾਗ ਦੇ ਅਧਿਕਾਰੀਆਂ ਦੇ ਅਨੁਸਾਰ ਇਸ ਦੀ ਉਮਰ 14-15 ਸਾਲ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉਸ ਤੱਕ ਮਦਦ ਨਹੀਂ ਪਹੁੰਚਾਈ ਜਾ ਸਕੀ। ਹਥਣੀ ਦੀ ਜਾਣਕਾਰੀ ਮਿਲਣ ਉੱਤੇ ਜੰਗਲ ਵਿਭਾਗ ਦੇ ਕਰਮਚਾਰੀ ਉਸ ਨੂੰ ਬਚਾਅ ਕਰਨ ਪੁੱਜੇ ਪਰ ਉਹ ਪਾਣੀ ਤੋਂ ਬਾਹਰ ਨਹੀਂ ਆਈ ਅਤੇ ਸ਼ਨੀਵਾਰ ਨੂੰ ਉਸ ਦੀ ਮੌਤ ਹੋ ਗਈ।





ਫੇਸ ਬੁੱਕ ਪੋਸਟ ਤੋਂ ਘਟਨਾ ਆਈ ਸਾਹਮਣੇ


ਜੰਗਲ ਅਧਿਕਾਰੀ ਮੋਹਨ ਕ੍ਰਿਸ਼ਣਨ ਨੇ ਆਪਣੇ ਫੇਸ ਬੁੱਕ ਪੇਜ ਉੱਤੇ ਪੋਸਟ ਕਰ ਕੇ ਦੱਸਿਆ ਕਿ ਇਹ ਮਾਦਾ ਹਾਥੀ ਖਾਣੇ ਦੀ ਤਲਾਸ਼ ਵਿੱਚ ਭਟਕਦੇ ਹੋਏ ਜੰਗਲ ਤੋ ਪਿੰਡ ਕੋਲ ਵਿਚ ਗਈ ਸੀ। ਉਨ੍ਹਾਂ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਜ਼ਖ਼ਮੀ ਹੋਣ ਦੇ ਬਾਅਦ ਹਥਣੀ ਇੱਕ ਪਿੰਡ ਵਿਚੋਂ ਭੱਜਦੇ ਹੋਏ ਨਿਕਲੀ ਪਰ ਉਸ ਨੇ ਕਿਸੇ ਨੂੰ ਵੀ ਚੋਟ ਨਹੀਂ ਪਹੁੰਚਾਈ।

Share this

0 Comment to "ਗਰਭਵਤੀ ਹਥਣੀ ਨਾਲ ਕੀਤੀ ਦਰਿੰਦਗੀ ਦੀ ਹੱਦ ਪਾਰ। ਹੋਇਆ ਕੇਸ ਦਰਜ।"

Post a Comment