Tuesday 30 June 2020

ਕਿਸਾਨ ਵਿਰੋਧੀ ਆਰਡੀਨੈਂਸ ਲੈਕੇ ਆਉਣ ਤੇ ਬੀ ਜੈ ਪੀ ਅਤੇ ਅਕਾਲੀ ਦਲ ਦੇ ਪੁਤਲੇ ਫੂਕੇ



ਬਾਬਾ ਬਕਾਲਾ (ਮਨਬੀਰ ਸਿੰਘ) ਪੰਜਾਬ ਦੇ ਕਿਸਾਨਾਂ , ਮਜ਼ਦੂਰਾਂ ਅਤੇ ਆੜ੍ਹੀਆਂ ਦੇ ਹੱਕ ' ਚ ਖੜਦਿਆਂ ਆਮ ਆਦਮੀ ਪਾਰਟੀ ( ਆਪ ) ਹਲਕਾ ਬਾਬਾ ਬਕਾਲਾ ਸਾਹਿਬ ਦੇ ਇੰਚਾਰਜ ਜਨਰਲ ਸਕੱਤਰ ਪੰਜਾਬ ਦਲਬੀਰ ਸਿੰਘ ਟੌਗ ਦੀ ਅਗਵਾਈ ਹੇਠ । ਲੌਕਡਾਉਨ ਦੌਰਾਨ ਮੋਦੀ ਸਰਕਾਰ ਦੁਆਰਾ ਥੋਪੇ ਗਏ ਆਰਡੀਨੈਸਾਂ ਦਾ ਸਮਰਥਨ ਕਰ ਰਹੇ ਸ਼੍ਰੋਮਣੀ ਅਕਾਲੀ ਦਲ ( ਬਾਦਲ ) ਵਿਰੁੱਧ ਰਈਆ ਫੇਰੂਮਾਨ ਚੌਕ ਵਿਖੇ ਰੋਸ ਪ੍ਰਦਰਸ਼ਨ ਕੀਤਾ ਅਤੇ ਪ੍ਰਧਾਨ ਮੰਤਰੀ ਨਰਦਿਰ ਮੋਦੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਪੁਤਲਾ ਫੂਕਿਆ । ਆਮ ਆਦਮੀ ਪਾਰਟੀ ਹਲਕਾ ਇੰਚਾਰਜ ਦਲਬੀਰ ਸਿੰਘ ਟੈਗ ਦੁਆਰਾ ਜਾਰੀ ਬਿਆਨ ਰਾਹੀ ਦੱਸਿਆ ਗਿਆ ਕੀ ਕਿਵੇ ਸੁਖਬੀਰ ਬਾਦਲ ਨੇ ਆਪਣੀ ਪਤਨੀ , ਹਰਸਿਮਰਤ ਬਾਦਲ ਦੀ ਕੁਰਸੀ ਬਚਾਉਣ ਲਈ ਪੰਜਾਬ ਦੀ ਖੇਤੀ ਵੇਚ ਦਿੱਤੀ । ਇਹ ਖ਼ੁਲਾਸਾ ਪੰਜਾਬ ਸਰਕਾਰ ਵੱਲੋਂ ਬੁਲਾਈ ਆਲ ਪਾਰਟੀ ਮੀਟਿੰਗ ਵਿੱਚ ਸੁਖਬੀਰ ਬਾਦਲ ਦੇ ਕਿਸਾਨ ਵਿਰੋਧੀ ਆਰਡੀਨੈਸਾਂ ਦੇ ਹੱਕ ਵਿੱਚ ਬੋਲਣ ਤੋਂ ਹੋਇਆ , ਕਿਉਂਕਿ ਸਰਕਾਰ ਦੀ ਆਲ ਪਾਰਟੀ ਮੀਟਿੰਗ ਵਿੱਚ ਸਾਰੀਆਂ ਪਾਰਟੀਆਂ ਇੱਕਜੁੱਟ ਹੋ ਕੇ ਇਨਾਂ ਆਰਡੀਨੈਂਸਾਂ ਦੇ ਖ਼ਿਲਾਫ਼ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਸਹਿਮਤ ਸਨ , ਜਦੋਂ ਕਿ ਸੁਖਬੀਰ ਬਾਦਲ ਇਸ ਦੇ ਵਿਰੋਧ ਵਿਚ ਸਨ । ਮੋਦੀ ਸਰਕਾਰ ਦੁਆਰਾ ਥੋਪੇ ਗਏ ਆਰਡੀਨੈਸਾਂ ਦਾ ਸਮਰਥਨ ਕਰਨ ਤੋਂ ਇਹ ਹੁਣ ਸਪਸ਼ਟ ਹੈ ਕਿ ਭਾਜਪਾ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਵੀ ਪੰਜਾਬ ਵਿਰੋਧੀ ਹੈ । ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੁਖਬੀਰ ਬਾਦਲ ਦੇ ਪੰਜਾਬ ਵਿਰੋਧੀ ਫੈਸਲੇ ਵਿਰੁੱਧ ਆਪ ਵੱਲੋਂ ਉਨਾਂ ਦੋਵਾਂ ਦਾ ਪ੍ਰਤਲਾ ਫੂਕਿਆ ਗਿਆ । ਦਲਬੀਰ ਸਿੰਘ ਟੈਗ ਨੇ ਮੰਤਰੀ ਹਰਸਿਮਰਤ ਕੌਰ ਤੇ ਵੀ ਸਵਾਲ ਖੜੇ ਕੀਤੇ , ਕਿਉਂਕਿ ਉਹ ਮੰਤਰੀ ਮੰਡਲ ਦੀ ਉਸ ਮੀਟਿੰਗ ਵਿਚ ਮੌਜੂਦ ਸਨ ਜਿਸ ਵਿਚ ਇਹ ਆਰਡੀਨੈਂਸ ਪਾਸ ਕੀਤੇ ਗਏ ਅਤੇ ਉਹ ਅਜਿਹੇ ਆਰਡੀਨੈਸਾਂ ਨੂੰ ਪਾਸ ਕਰਨ ਦੇ ਹੱਕ ਵਿਚ ਵੀ ਸਨ । ਕੇਂਦਰ ਸਰਕਾਰ ਦੇ ਤਿੰਨੇ ਆਰਡੀਨੈਂਸ ਪੰਜਾਬ ਵਿਰੋਧੀ ਹਨ । ਜਿਸ ਨਾਲ ਆਉਂਦੇ ਸਮੇਂ ਵਿੱਚ ਪੰਜਾਬ ਦਾ ਖੇਤੀ ਸਿਸਟਮ ਖ਼ਤਮ ਹੋ ਜਾਏਗਾ ਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਸੰਬੰਧੀ ਲਿਆਂਦੇ ਤਿੰਨ ਆਰਡੀਨੈਸਾਂ ਨੂੰ ਫ਼ਸਲਾਂ ਦੇ ਘੱਟੋ - ਘੱਟ ਸਮਰਥਨ ਮੁੱਲ ( ਐਮਐਸਪੀ ) ਅਤੇ ਪੰਜਾਬ ਦੇ ਮੌਜੂਦਾ ਮੰਡੀਕਰਨ ਢਾਂਚੇ ਨੂੰ ਖ਼ਤਮ ਕਰਨ ਵਾਲੇ ਮਾਰੂ ਕਦਮ ਕਰਾਰ ਦਿੰਦੇ ਹੋਏ ਕਿਹਾ ਕਿ ਸੂਬੇ ਦੇ ਕਿਸਾਨਾਂ , ਮਜ਼ਦੂਰਾਂ ਅਤੇ ਆੜਤੀਆਂ ਸਮੇਤ ਖੇਤੀਬਾੜੀ ' ਤੇ ਨਿਰਭਰ ਸਾਰੇ ਵਰਗਾਂ ਨਾਲ ਇੱਕ ਘਾਤਕ ਖੇਡ ਖੇਡੀ ਜਾ ਰਹੀ ਹੈ । ਮੋਦੀ ਸਰਕਾਰ ਇਨ੍ਹਾਂ ਤਿੰਨ ਮਾਰੂ ਆਰਡੀਨੈਂਸਾਂ ਰਾਹੀ ਵੱਡੀਆਂ ਪ੍ਰਾਈਵੇਟ ਕੰਪਨੀਆਂ ਅਤੇ ਅੰਬਾਨੀਆਂ - ਅਡਾਨੀਆਂ ਦਾ ਪੰਜਾਬ - ਹਰਿਆਣਾ ਦੇ ਖੇਤਾਂ ਅਤੇ ਮੰਡੀਆਂ ' ਤੇ ਕਬਜ਼ਾ ਕਰਾਉਣਾ ਚਾਹੁੰਦੇ ਹਨ । ਤੇ ਮੋਦੀ ਸਰਕਾਰ ਦੇ ਇਸ ਘਾਤਕ ਆਰਡੀਨੈਸਾਂ ਰਾਹੀ ਜਦ ਕਾਰਪੋਰੇਟ ਘਰਾਨਿਆਂ ਦੀ ਪੰਜਾਬ ' ਚ ਐਂਟਰੀ ਹੋ ਗਈ ਤਾਂ ਮੱਕੀ , ਗੰਨੇ ਅਤੇ ਦਾਲਾਂ ਵਾਂਗ ਕਣਕ ਅਤੇ ਝੋਨੇ ਦਾ ਘੱਟੋ ਘੱਟ ਸਮਰਥਨ ਮੁੱਲ ( ਐਮਐਸਪੀ ) ਨਿਰਾਰਥਕ ਹੋ ਜਾਵੇਗਾ ਅਤੇ ਪੰਜਾਬ ਦੇ ਕਿਸਾਨ ਕੋਝੀਆਂ ਦੇ ਮੁੱਲ ਫ਼ਸਲਾਂ ਵੇਚਣ ਅਤੇ ਭੁਗਤਾਨ ਲਈ ਮਹੀਨੇ ਸਾਲ ਠੋਕਰਾਂ ਖਾਣ ਲਈ ਮਜਬੂਰ ਹੋਣਗੇ । ਜਦਕਿ ਆੜਤੀ , ਮੁਨੀਮ , ਪੱਲੇਦਾਰ , ਡਰਾਈਵਰ , ਟਰਾਂਸਪੋਰਟ ਦੀ ਖੇਤੀਬਾੜੀ ਖੇਤਰ ' ਚੋਂ ਹੋਂਦ ਹੀ ਖ਼ਤਮ ਹੋ ਜਾਵੇਗੀ । ਕਿ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਤਿੰਨੇ ਆਰਡੀਨੈਸਾਂ ਖ਼ਿਲਾਫ਼ ਆਉਂਦੇ ਸੈਸ਼ਨ ਵਿੱਚ ਆਮ ਆਦਮੀ ਪਾਰਟੀ “ ਪ੍ਰਾਈਵੇਟ ਮੈਂਬਰ ਬਿੱਲ ” ਲਿਆਏਗੀ , ਜੇਕਰ ਸੁਖਬੀਰ ਬਾਦਲ ਕਿਸਾਨ ਹਿਤੈਸ਼ੀ ਹਨ ਤਾਂ ਉਸ ਬਿੱਲ ਦੀ ਸਪੋਰਟ ਕਰਨ । ਇਸ ਮੌਕੇ ਹਾਜ਼ਰ ਸੀਨੀਅਰ ਆਗੂ ਕੁਲਦੀਪ ਸਿੰਘ ਮਥਰੇਵਾਲ , ਬਲਦੇਵ ਸਿੰਘ ਮੁਗਲਾਣੀ , ਸਰਵਰਿੰਦਰ ਸਿੰਘ ਸੁਧਾਰ , ਪ੍ਰਿਥੀਪਾਲ ਸਿੰਘ ਛਾਜਲਪੁਰ , ਸੁੱਖਚੈਨ ਸਿੰਘ ਤਿੰਮੋਵਾਲ , ਹਰਵੰਤ ਸਿੰਘ ਉਮਰਾਨੰਗਲ , ਰੇਸ਼ਮ ਸਿੰਘ , ( ਸਾਰੇ ਕਮਾਂਡਰ ) ਮੀਡੀਆ ਇੰਚਾਰਜ ਸਕੱਤਰ ਸਿੰਘ ਫੌਜੀ , ਨਿਸ਼ਾਨ ਸਿੰਘ ਆਲੋਵਾਲ , ਮੰਗਲ ਸਿੰਘ ਵਾਜਲਪੁਰ , ਯੂਥ ਆਗੂ ਗੁਰਜਿੰਦਰ ਸਿੰਘ ਸਠਿਆਲਾ , ਬਲਦੇਵ ਸਿੰਘ ਬਿਹਾਰੀਪੁਰ , ਤਰਸੇਮ ਸਿੰਘ ਠੱਠੀਆ , ਹਰਜੀਤ ਸਿੰਘ ਫੌਜੀ , ਸੁਖਦੇਵ ਸਿੰਘ ਔਜਲਾ , ਲੱਖਾ ਸਿੰਘ , ਹਰਜੀਤ ਸਿੰਘ , ਅਮਰਜੀਤ ਸਿੰਘ ਸਰਾਂ , ਕਸ਼ਮੀਰ ਸਿੰਘ ਸੁਧਾਰ , ਚਰਨਜੀਤ ਸਿੰਘ , ਕੁਲਬੀਰ ਸਿੰਘ ਕਾਲੇਕੇ , ਕੰਵਲਜੀਤ ਸਿੰਘ ਬੂਲਨੰਗਲ ਦਲਬੀਰ ਸਿੰਘ ਟੋਕਾਪੁਰ , ਚੰਨਣ ਸਿੰਘ , ਸਤਨਾਮ ਸਿੰਘ ਅਲੋਵਾਲ , ਕੁਲਵਿੰਦਰ ਸਿੰਘ ਸਰਕਲ ਪ੍ਰਧਾਨ ਵਰਿੰਗ , ਜਰਨੈਲ ਸਿੰਘ ਝਲਾੜੀ ਸਰਪੰਚ , ਜਗਦੀਪ ਸਿੰਘ ਜੰਗੀ ਸਠਿਆਲਾ , ਹਰਦੀਪ ਸਿੰਘ ਬੇਦਾਦਪੁਰ , ਚਰਨ ਸਿੰਘ ਚੱਕ ਕਰੇ ਖਾਂ , ਨਵੀਨ ਕੁਮਾਰ ਦਲੋਨੰਗਲ ਕਲੌਨੀਆਂ , ਲਖਵਿੰਦਰ ਸਿੰਘ ਲੱਖਾ ਫਤੇਹਪੁਰ ਬਦੇਸ਼ , ਰਾਮ ਸਿੰਘ , ਸਵਿੰਦਰ ਸਿੰਘ ਮਥਰੇਵਾਲ , ਸੁਖਦੇਵ ਸਿੰਘ ਪੱਡਾ , ਰਾਕੇਸ਼ ਪਛੰਤ , ਹਰਜੀਤ ਸਿੰਘ ਮੱਧ , ਬਲਜੀਤ ਸਿੰਘ ਘੱਗੇ , ਅੰਮ੍ਰਿਤਪਾਲ ਹੋਠੀਆਂ , ਸੁਖਦੇਵ ਸਿੰਘ ਪਿੰਡੀਆਂ , ਸੰਦੀਪ ਸਿੰਘ ਕੋਟਲੀ , ਰਾਣਾ ਸੰਘਰ , ਯਾਦਵਿੰਦਰ ਝੋਟਾ , ਬਲਬੀਰ ਸਿੰਘ , ਜੋਤੀ ਵਡਾਲਾ ਬਲਜਿੰਦਰ ਸਿੰਘ ਸੇਰੋਂ , ਸੁਰਿੰਦਰ ਸਿੰਘ ਸੰਧੂ , ਕੁਲਦੀਪ ਸਿੰਘ ਅਤੇ ਹੋਰ ਸਾਥੀ ਹਾਜਿਰ ਸਨ ।

Share this

0 Comment to "ਕਿਸਾਨ ਵਿਰੋਧੀ ਆਰਡੀਨੈਂਸ ਲੈਕੇ ਆਉਣ ਤੇ ਬੀ ਜੈ ਪੀ ਅਤੇ ਅਕਾਲੀ ਦਲ ਦੇ ਪੁਤਲੇ ਫੂਕੇ"

Post a Comment