Monday 27 January 2020

ਪੰਜਾਬ ਵਿੱਚ ਅਗਲੇ ਆਉਣ ਵਾਲੇ ਘੰਟਿਆਂ ਦੌਰਾਨ ਪਏਗਾ ਭਾਰੀ ਮੀਹ ।


ਪੰਜਾਬ ਵਿੱਚ ਭਾਰੀ ਨਾਲ ਠੰਡ ਵਿੱਚ ਹੋਵੇਗਾ ਇਜਾਫਾ

ਦਿਨ ਧੁੱਪ ਪਿੱਛੋਂ ਸ਼ਨਿਚਰਵਾਰ ਤੋਂ ਸੂਬੇ ਦਾ
ਮੌਸਮ ਫਿਰ ਬਦਲੇਗਾ। ਦੋ ਦਿਨ ਅਸਮਾਨ ਵਿਚ ਬੱਦਲ ਛਾਏ ਰਹਿਣਗੇ। ਇਸ ਪਿੱਛੋਂ 27 ਅਤੇ 28 ਜਨਵਰੀ ਨੂੰ ਕਈ ਜ਼ਿਲ੍ਹਿਆਂ ਵਿਚ ਬਾਰਿਸ਼ ਦੇ ਆਸਾਰ ਹਨ। ਮੌਸਮ ਵਿਭਾਗ ਚੰਡੀਗੜ੍ਹ ਦੀ ਮੰਨੀਏ ਤਾਂ ਰਾਜਧਾਨੀ ਚੰਡੀਗੜ੍ਹ ਅਤੇ ਪਟਿਆਲਾ ਵਿਚ ਅੱਜ ਯਾਨੀ 26 ਜਨਵਰੀ ਨੂੰ ਧੁੰਦ ਬਾਰੇ ਦਸਿਆ ਗਿਆ ਸੀ। 27 ਜਨਵਰੀ ਨੂੰ ਬਾਰਿਸ਼ ਦੀ ਸੰਭਾਵਨਾ ਹੈ।

ਦੂਜੇ ਪਾਸੇ ਸ਼ੁੱਕਰਵਾਰ ਨੂੰ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਤੇਜ਼ ਧੁੱਪ ਨਿਕਲੀ। ਅੰਮ੍ਰਿਤਸਰ ਸਭ ਤੋਂ ਠੰਢਾ ਰਿਹਾ। ਇਥੇ ਦਾ ਘੱਟ ਤੋਂ ਘੱਟ ਤਾਪਮਾਨ 3.2 ਡਿਗਰੀ ਸੈਲਸੀਅਸ ਰਿਹਾ। ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਨਾਲ ਲੱਗਦੇ ਮੈਦਾਨੀ ਇਲਾਕੇ ’ਚ ਸ਼ਨੀਵਾਰ ਠੰਡੀਆਂ ਹਵਾਵਾਂ ਚਲਦੀਆਂ ਰਹੀਆਂ ਜਿਸ ਕਾਰਨ ਠੰਡ ਹੋਰ ਵੀ ਵਧ ਗਈ। ਮੌਸਮ ਵਿਭਾਗ ਮੁਤਾਬਕ ਐਤਵਰ ਨੂੰ ਮੌਸਮ ਖੁਸ਼ਕ ਰਹੇਗਾ ਪਰ ਸੋਮਵਾਰ ਤੇ ਮੰਗਲਵਾਰ ਮੀਂਹ ਪੈ ਸਕਦਾ ਹੈ।

Share this

0 Comment to "ਪੰਜਾਬ ਵਿੱਚ ਅਗਲੇ ਆਉਣ ਵਾਲੇ ਘੰਟਿਆਂ ਦੌਰਾਨ ਪਏਗਾ ਭਾਰੀ ਮੀਹ ।"

Post a Comment