Tuesday 20 April 2021

ਹੋਵੇ ਛਾਤੀ ਵਿਚ ਦਰਦ ਤਾਂ ਨਾ ਕਰੋ ਅਣਗਿਹਲੀ

 ਛਾਤੀ ’ਚ ਹੋਣ ਵਾਲੇ ਦਰਦ ਦੇ ਲੱਛਣ

ਛਾਤੀ ਵਿਚ ਖਿੱਚ ਪੈਣਾ
ਮਾਸਪੇਸ਼ੀ ਵਿਚ ਤਣਾਅ
ਪਿੰਜਰ ਪ੍ਰਣਾਲੀ ਨੂੰ ਨੁਕਸਾਨ
ਦਿਲ ਦੀ ਬਿਮਾਰੀ
ਸਾਹ ਦੀ ਨਾਲੀ ਦੀ ਬੀਮਾਰੀ
ਛਾਤੀ ਦੇ ਖੇਤਰ ਵਿਚ ਜਲੂਣ
ਚਿਹਰੇ ਦਾ ਪੀਲਾਪਨ
ਬਹੁਤ ਜ਼ਿਆਦਾ ਪਸੀਨਾ ਆਉਣਾ
ਸਾਹ ਚੜ੍ਹਨਾ



ਛਾਤੀ ਦੇ ਦਰਦ ਨੂੰ ਦੂਰ ਕਰਨ ਦੇ ਨੁਸਖ਼ੇ

PunjabKesari
1. ਲਸਣ ਦੀ ਇਕ ਕਲੀ ਫ਼ਾਇਦੇਮੰਦ
ਲਸਣ 'ਚ ਕਈ ਆਯੁਰਵੈਦਿਕ ਗੁਣ ਹੁੰਦੇ ਹਨ, ਜੋ ਛਾਤੀ 'ਚ ਹੋਣ ਵਾਲੀ ਜਲਨ, ਦਰਦ, ਤੇਜ਼ਾਬ ਬਣਾਉਣ ਦੀ ਸਮੱਸਿਆ, ਖਾਂਸੀ, ਬਲਗਮ ਆਦਿ ਨੂੰ ਦੂਰ ਕਰਦੇ ਹਨ। ਹਰ ਰੋਜ਼ ਸਵੇਰੇ  ਉੱਠਦੇ ਸਾਰ ਲਸਣ ਦੀ ਇਕ ਕਲੀ ਦੀ ਵਰਤੋਂ ਕਰਨ ਨਾਲ ਛਾਤੀ 'ਚ ਹੋਣ ਵਾਲੀ ਜਲਨ ਅਤੇ ਦਰਦ ਹਮੇਸ਼ਾ ਲਈ ਖ਼ਤਮ ਹੋ ਜਾਂਦੀ ਹੈ।

PunjabKesari
2. ਹਲਦੀ ਦੀ ਕਰੋ ਵਰਤੋਂ
ਇਸ 'ਚ ਕਈ ਕੀਟਾਣੂ ਨਾਸ਼ਕ ਗੁਣ ਹੁੰਦੇ ਹਨ, ਜੋ ਕਈ ਪ੍ਰਕਾਰ ਦੇ ਰੋਗਾਂ ਨੂੰ ਠੀਕ ਕਰਨ 'ਚ ਫ਼ਾਇਦੇਮੰਦ ਸਿੱਧ ਹੁੰਦੇ ਹਨ। ਛਾਤੀ 'ਚ ਦਰਦ ਜਾਂ ਦਿਲ ਸੰਬੰਧੀ ਕੋਈ ਸਮੱਸਿਆ ਹੋਣ 'ਤੇ ਹਲਦੀ ਦੀ ਵਰਤੋਂ ਕਰਨ ਨਾਲ ਲਾਭ ਪਹੁੰਚਾਉਂਦਾ ਹੈ। ਗਲਦੀ ਦੀ ਭੋਜਨ 'ਚ ਵਰਤੋਂ ਕਰੋ ਜਾਂ ਇਸ ਨੂੰ ਦੁੱਧ 'ਚ ਪਾ ਕੇ ਪੀਓ, ਜਿਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ।


3. ਮੁਲੱਠੀ ਦੀ ਕਰੋ ਵਰਤੋਂ
ਮੁਲੱਠੀ ਇਕ ਤਰ੍ਹਾਂ ਦੀ ਜੜ੍ਹੀ-ਬੂਟੀ ਹੁੰਦੀ ਹੈ, ਜਿਸ ਦੀ ਵਰਤੋਂ ਗਲੇ ਦੀ ਖਾਰਸ਼ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ। ਮੁਲੱਠੀ ਚੂਸਣ ਨਾਲ ਗਲੇ ਨੂੰ ਆਰਾਮ ਮਿਲਦਾ ਹੈ। ਇਸ ਨੂੰ ਚੂਸਣ ਦੇ ਨਾਲ ਨਿਕਲਣ ਵਾਲਾ ਰਸ, ਛਾਤੀ 'ਚ ਅਰਾਮ ਪਹੁੰਚਾਉਂਦਾ ਹੈ ਅਤੇ ਨਾਲ ਹੀ ਪਾਚਨ ਕਿਰਿਆ ਸਬੰਧੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ। ਆਯੁਰਵੈਦ 'ਚ ਇਸ ਬੂਟੀ ਨੂੰ ਵਿਸ਼ੇਸ਼ ਸਥਾਨ ਦਿੱਤਾ ਗਿਆ ਅਤੇ ਕਈ ਤਰ੍ਹਾਂ ਦੀਆਂ ਦਵਾਈਆਂ ਨੂੰ ਬਣਾਉਣ 'ਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ।

PunjabKesari
4. ਮੇਥੀ ਦੇ ਦਾਣੇ
ਮੇਥੀ ਦੇ ਦਾਣਿਆ ਨੂੰ ਇਕ ਰਾਤ ਲਈ ਪਾਣੀ 'ਚ ਭਿਓ ਕੇ ਰੱਖੋ। ਹੁਣ ਇਸ ਨੂੰ ਛਾਣ ਲਓ 'ਤੇ ਹੁਣ ਇਸ ਦੇ ਪਾਣੀ ਨੂੰ ਪੀਓ। ਇਸ ਨਾਲ ਛਾਤੀ 'ਚ ਹੋਣ ਵਾਲੀ ਸੜਣ ਜਾਂ ਦਰਦ ਸ਼ਾਂਤ ਹੋ ਜਾਏਗੀ। ਇਹ ਪਾਣੀ ਬੈਡ ਕੈਲੋਸਟ੍ਰਾਲ ਨੂੰ ਘੱਟ ਕਰ ਦਿੰਦਾ ਹੈ।
5. ਤੁਲਸੀ
ਤੁਲਸੀ ਦੇ ਗੁਣਾਂ ਤੋਂ ਹਰ ਕੋਈ ਜਾਣੂ ਹੈ। ਇਸ 'ਚ ਦਿਲ ਨੂੰ ਦਰੁੱਸਤ ਅਤੇ ਸਿਹਤ ਨੂੰ ਠੀਕ ਬਣਾਏ ਰੱਖਣ ਦੇ ਗੁਣ ਵੀ ਹੁੰਦੇ ਹਨ। ਤੁਲਸੀ ਦੇ 5 ਪੱਤਿਆ ਦੀ ਵਰਤੋਂ ਰੋਜ਼ ਸਵੇਰੇ ਕਰਨ ਨਾਲ ਸਰੀਰ 'ਚ ਮੈਗਨੀਸ਼ੀਅਮ ਦੀ ਮਾਤਰਾ ਸਹੀ ਹੋ ਜਾਂਦੀ ਹੈ। ਖੂਨ ਦਾ ਸੰਚਾਰ ਵੀ ਚੰਗੀ ਤਰ੍ਹਾਂ ਹੋ ਜਾਂਦਾ ਹੈ। ਇਸ ਨਾਲ ਸਰਦੀਆਂ 'ਚ ਜੋੜਾਂ ਦੇ ਦਰਦ ਹੋਣ 'ਤੋਂ ਵੀ ਕਾਫ਼ੀ ਰਾਹਤ ਮਿਲਦੀ ਹੈ।

Share this

0 Comment to "ਹੋਵੇ ਛਾਤੀ ਵਿਚ ਦਰਦ ਤਾਂ ਨਾ ਕਰੋ ਅਣਗਿਹਲੀ"

Post a Comment