Saturday 18 April 2020

ਅਮਰੀਕਾ ਨੇ ਨਿਭਾਈ ਦੋਸਤੀ ਭਾਰਤ ਨੂੰ ਦਿਤੇ ਇੰਨੇ ਮਿਲੀਅਨ ਡਾਲਰ।

ਮਹਾਂਮਾਰੀ ਦੇ ਦੌਰ ਵਿੱਚ ਜਿੱਥੇ ਕੇ ਅਮਰੀਕਾ ਵਰਗੇ ਸੁਪਰ ਪਾਵਰ ਵਰਗੇ ਦੇਸ਼ ਦੇ ਵੀ ਮੂੰਹ ਮੋੜ ਦਿੱਤੇ ਹਨ ਉਥੇ ਭਾਰਤ ਨੇ ਅਮਰੀਕਾ ਨੂੰ ਦਵਾਈ ਮੁਹੱਈਆ ਕਰਵਾ ਕੇ ਦੁਨੀਆ ਦਾ ਦਿਲ ਜਿੱਤ ਲਿਆ ਹੈ ਉਥੇ ਅਮਰੀਕਾ ਨੇ ਭਾਰਤ ਦੀ ਮਦਦ ਲਈ ਹੱਥ ਵਧਾਇਆ ਗਿਆ
ਕੋਰੋਨਾ ਵਾਇਰਸ ਨਾਲ ਲੜਾਈ ਵਿਚ ਭਾਰਤ ਨੇ Hydroxychloroquine ਭੇਜ ਕੇ ਜਿਸ ਤਰ੍ਹਾਂ ਨਾਲ ਸੁਪਰ ਪਾਵਰ ਅਮਰੀਕਾ ਦੀ ਮਦਦ ਕੀਤੀ ਹੈ ਉਹ ਸੱਚਮੁੱਚ ਹੀ ਕਾਬਲ-ਏ-ਤਾਰੀਫ਼ ਸੀ। ਇਸ ਕੜੀ ਵਿਚ ਹੁਣ ਅਮਰੀਕਾ ਭਾਰਤ ਦੀ ਮਦਦ ਲਈ ਅੱਗੇ ਆਇਆ ਹੈ। ਅਮਰੀਕਾ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਭਾਰਤ ਨੂੰ ਸਿਹਤ ਸਹਾਇਤਾ ਦੇ ਰੂਪ ਵਿਚ ਲਗਭਗ 5.9 ਮਿਲੀਅਨ ਡਾਲਰ ਦਿੱਤੇ ਹਨ।ਇਹ ਜਾਣਕਾਰੀ ਵੀਰਵਾਰ ਨੂੰ ਅਮਰੀਕੀ ਵਿਦੇਸ਼ ਵਿਭਾਗ ਨੇ ਦਿੱਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ ਇਸ ਰਕਮ ਦਾ ਇਸਤੇਮਾਲ ਭਾਰਤ ਵਿਚ ਕੋਰੋਨਾ ਪੀੜਤ ਲੋਕਾਂ ਦੀ ਮਦਦ, ਬੀਮਾਰੀ ਨਾਲ ਜੁੜੇ ਜਾਗਰੂਕਤਾ ਅਭਿਆਨ ਅਤੇ ਇਸ ਦੀ ਰੋਕਥਾਮ ਲਈ ਕੀਤੇ ਜਾ ਰਹੇ ਸੋਧਾਂ ਵਿਚ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਇਸ ਸਹਾਇਤਾ ਰਕਮ ਦਾ ਇਸਤੇਮਾਲ ਐਮਰਜੈਂਸੀ ਤਿਆਰੀ ਲਈ ਕੀਤਾ ਜਾਵੇਗਾ।ਇਹ ਅਮਰੀਕਾ ਦੁਆਰਾ ਭਾਰਤ ਨੂੰ ਪਿਛਲੇ 20 ਸਾਲ ਤੋਂ ਦਿੱਤੇ ਜਾ ਰਹੇ 2.8 ਬਿਲੀਅਨ ਡਾਲਰ ਦੀ ਸਹਾਇਤਾ ਰਕਮ ਦਾ ਹਿੱਸਾ ਹੈ ਜਿਸ ਵਿਚ 1.4 ਬਿਲੀਅਨ ਡਾਲਰ ਸਿਹਤ ਸਹਾਇਤਾ ਦੇ ਰੂਪ ਵਿਚ ਦਿੱਤਾ ਜਾਂਦਾ ਹੈ। ਵਿਦੇਸ਼ ਵਿਭਾਗ ਅਤੇ ਯੂਐਸ ਏਜੰਸੀ ਫਾਰ ਇੰਟਰਨੈਸ਼ਨਲ ਡੈਵਲਪਮੈਂਟ ਨੇ ਹੁਣ ਐਮਰਜੈਂਸੀ ਸਿਹਤ, ਮਨੁੱਖ ਅਤੇ ਆਰਥਿਕ ਸਹਾਇਤਾ ਲਈ ਲਗਭਗ 508 ਮਿਲੀਅਨ ਡਾਲਰ ਖਰਚ ਲਈ ਦਿੱਤੇ ਹਨ।

Share this

0 Comment to "ਅਮਰੀਕਾ ਨੇ ਨਿਭਾਈ ਦੋਸਤੀ ਭਾਰਤ ਨੂੰ ਦਿਤੇ ਇੰਨੇ ਮਿਲੀਅਨ ਡਾਲਰ।"

Post a Comment